ਧਾਰਮਿਕ ਟੂਰਿਜਮ ਪ੍ਰੋਜੇਕਟ
(ਭਾਗਸਰ ਝੀਲ, ਬੁਢਾ ਜੋਹੜ ਸਾਹਿਬ ) 500 ਏਕੜ ਵਿਚ ਇਤਿਹਾਸਿਕ ਅਮਾਨਤ
ਏਸ ਬੇਸ਼ਕੀਮਤੀ ਇਤਿਹਾਸ ਨੂੰ ਖਤਮ ਹੋਣ ਤੋ ਬਚਾਉਣ ਲਈ ਪਿਛਾਲੇ 15 ਸਾਲਾਂ ਤੋ ਯਤਨ ਯਾਰੀ ਹੈ ਜਿਸ ਦੀ ਬਦੌਲਤ ਰਾਜਸਥਾਨ ਦੀ ਅਸ਼ੋਕ ਗਹਲੋਤ ਸਰਕਾਰ ਨੇ 2012-2013 ਵਿਚ
ਇਸ ਨੂੰ ਸਿਖਾਂ ਦੀ ਇਤਿਹਾਸਿਕ ਅਮਾਨਤ ਦੇ ਰੂਪ ਵਿਚ ਸਵੀਕਾਰਦੇ ਹੋਏ ਇਸ ਨੂੰ ਗ੍ਰਾਮੀਣ ਧਾਰਮਿਕ ਟੂਰਿਜਮ ਪ੍ਰੋਜੇਕਟ ਦੇ ਨਾਮ ਨਾਲ ਮੰਜੂਰ ਕੀਤਾ ਸੀ ਅਤੇ 2013-2014 ਦੇ ਬਜਟ ਵਿਚ 1 ਕਰੋੜ 50 ਲਖ਼ ਰੁਪਏ ਵਿਧਾਨ ਸਭਾ ਦੇ ਬਜਟ ਇਜਲਾਸ ਵਿਚ ਪਾਸ ਕੀਤਾ ਅਤੇ ਹੁਣ ਦੀ ਸਰਕਾਰ ਨੇ 2016-2017 ਵਿਚ 5 ਕਰੋੜ ਕਰੋੜ ਰੁਪਏ ਸਵੀਕਾਰ ਕੀਤੇ ਜਿਸ ਵਿਚ 3 ਕਰੋੜ ਰੁਪਏ ਗੁਰੂਘਰ ਬੁਢਾ ਜੋਹੜ ਸਾਹਿਬ ਦੇ ਸਾਮਣੇ ਪੈਨੋਰਮਾ ਬਣਾਉਣ ਤੇ ਖ਼ਰਚ ਕੀਤਾ ਜਾ ਰਿਹਾ ਹੈ ਅਤੇ 2 ਕਰੋੜ ਰੁਪਏ ਬੁਢਾ ਜੋਹੜ ਸਾਹਿਬ ਝੀਲ ਦੇ ਬਣਾਉਣ ਤੇ ਖ਼ਰਚ ਕੀਤਾ ਜਾਵੇਗਾ ਟੂਰਿਜਮ ਪ੍ਰੋਜੇਕਟ ਦੇ ਰੂਪ ਵਿਚ ਰਾਜਸਥਾਨ ਦੇ ਨਕਸ਼ੇ ਵਿਚ ਦਰ੍ਜ ਹੋਣ ਤੋ ਬਾਦ ਦੁਨਿਆਂ ਭਰ ਦਾ ਟੂਰਿਸਟ ਬੁਢਾ ਜੋਹੜ ਸਾਹਿਬ ਦੇ ਦਰਸ਼ਨ ਕਰਨ ਆਊਗਾ ਅਤੇ ਆਪਣਾ ਇਤਿਹਾਸ ਜਾਣੁਗਾ |
Learn More