+91 9783800014
Rajasthan Sikhs Team

Rajasthan Sikhs (RSGPC)

੧ ਰਾਜਸਥਾਨ ਦੇ ਲਗਭਗ 12-14 ਲਖ ਸਿਖਾਂ ਨੂੰ ਇਕ ਪਲੇਟਫਾਰਮ ਤੇ ਲਿਉਣ ਲਈ ਰਾਜਸਥਾਨ ਸਰਕਾਰ ਤੋ ਰਾਜਸਥਾਨ ਸਿਖ਼ ਗੁਰੂਦਵਾਰਾ ਏਕਟ ਬਣਾਕੇ RSGPC ਦਾ ਗਠਨ ਕਰਨਾ ਜੋ ਕਿ ਸਿਖਾਂ ਦੀ ਸੰਸਥਾਵਾਂ ਨੂੰ 1958 ਚ ਬਣੇ ਦੇਵਸਥਾਨ ਏਕਟ ਦੇ ਘੇਰੇ ਚੋ ਬਾਹਰ ਲਿਆਂਦਾ ਜਾ ਸਕੇ

2 ਸਿਖ਼ ਸੰਸਥਾਵਾਂ ਚ ਵਧ ਰਹੇ ਸਵਾਰਥੀ ਰਾਜਨੀਤਿਕ ਪ੍ਰਭਾਵ ਤੋ ਰੋਕਣਾ ਜਿਸ ਦੇ ਚਲਦੇ ਸੰਸਥਾਵਾਂ ਤੇ ਮਾਫੀਆਂ ਪ੍ਰਕਾਰ ਦੇ ਲੋਕਾਂ ਦਾ ਲਗਾਤਾਰ ਕਬਜ਼ਾ ਕੀਤਾ ਜਾ ਰਿਹਾ ਹੈ ਜਿਸ ਤਰਾਂ ਬੁਢਾ ਜੋਹੜ ਸਾਹਿਬ ਅਤੇ ਖਾਲਸਾ ਕਾਲਜ ਤੇ ਕੀਤਾ ਗਿਆ ਕਬਜ਼ਾ
3 ਵਡੀਆਂ ਕਲਾਸਾ ਦੀ ਪੜ੍ਹਾਈ ਦੇ ਖੇਤਰ ਵਿਚ ਮੁਖ ਕਰਕੇ ਲੜਕੀਆਂ ਦੀ ਪੜ੍ਹਾਈ ਲਈ ਵਿਦਿਆਂ ਸੰਸਥਾਵਾਂ ਦਾ ਗਠਨ ਕਰਨਾ | ਵਾਤਾਵਰਣ ਸਾਰ ਸੰਭਾਲ ਅਤੇ ਪਾਣੀ ਬਚਾਉਣ ਦੇ ਖੇਤਰ ਵਿਚ ਕੰਮ ਕਰਣਾ ਜੋ ਕਿ ਆਉਣ ਵਾਲੇ ਸਮੇਂ ਵਿਚ ਸਭ ਤੋ ਵਡੀ ਚੁਣੋਤੀ ਹੈ
4 ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵਾਲੋ ਘਟ ਗਿਣਤੀ ਕੌਮਾਂ ਦੇ ਫਾਇਦੇ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਵਧ ਤੋ ਵਧ ਫਾਇਦਾ ਸਿਖਾਂ ਨੂੰ ਦਵਾਉਣ ਦੇ ਯਤਨ ਕਰਨੇ
5 ਰਾਜਸਥਾਨ ਵਿਚ ਵੱਧ ਰਹੇ ਡੇਰਾਵਾਦ ਦੇ ਪ੍ਰਭਾਵ ਤੋ ਬਚਾਉਣ ਲਈ ਸਿਖਾਂ ਨੂੰ ਜਾਗਰੂਕ ਕਰਨਾ ਅਤੇ ਸਿਖ਼ ਧਰਮ ਦੇ ਇਤਿਹਾਸ ਦੀ ਜਾਣਕਾਰੀ ਦੇਣੀ ਅਤੇ ਸਮਾਜਿਕ ਬੁਰਾਈਆਂ ਨੂੰ ਖੱਤਮ ਕਰਣਾ
Rajasthan Sikhs (RSGPC)

500 ਬੀਘੇ ਚ ਪਾਈ ਆਪਣੀ ਇਤਿਹਾਸਕ ਅਮਾਨਤ

6 ਰਾਜਸਥਾਨ ਸਰਕਾਰ ਤੋ ਲਮੇਂ ਸਮੇ ਤੋ ਚੱਲ ਰਹੇ ਯਤਨਾਂ ਸਦਕਾ ਮੰਜੂਰ ਕਰਾਏ ਗਏ ਧਾਰਮਿਕ ਟੂਰਿਜਮ ਪ੍ਰੋਜੇਕਟ (ਭਾਗਸਰ ਝੀਲ, ਬੁਢਾ ਜੋਹੜ ਸਾਹਿਬ ) ਬਣਾਉਣ ਲਈ ਸਰਕਾਰੀ ਬਜਟ ਵਿਚ ਫੰਡ ਵਧ ਤੋ ਵਧ ਮੰਜੂਰ ਕਰਵਾਉਣਾ ਅਤੇ ਇਸ ਪ੍ਰੋਜੇਕਟ ਨੂੰ ਗੁਰਮਤਿ ਅਤੇ ਸਮਾਜਿਕ ਕਦਰਾਂ ਕੀਮਤਾਂ ਦੇ ਨਾਲ ਨੇਪਰੇ ਚਾੜਨਾ ,

ਇਹ 500 ਏਕੜ ਵਿਚ ਇਤਿਹਾਸਿਕ ਅਮਾਨਤ ਹੈ ਜਿਸਨੂੰ ਬਹੁਤ ਵੱਡੇ ਯਤਨਾਂ ਸਦਕਾ ਸਰਕਾਰ ਪਾਸੋ ਮੰਜੂਰ ਕਰਵਾਇਆ ਹੈ
ਏਸ ਬੇਸ਼ਕੀਮਤੀ ਇਤਿਹਾਸ ਨੂੰ ਖਤਮ ਹੋਣ ਤੋ ਬਚਾਉਣ ਲਈ ਪਿਛਾਲੇ 15 ਸਾਲਾਂ ਤੋ ਯਤਨ ਯਾਰੀ ਹੈ ਜਿਸ ਦੀ ਬਦੌਲਤ ਰਾਜਸਥਾਨ ਦੀ ਅਸ਼ੋਕ ਗਹਲੋਤ ਸਰਕਾਰ ਨੇ 2012-2013 ਵਿਚ ਇਸ ਨੂੰ ਸਿਖਾਂ ਦੀ ਇਤਿਹਾਸਿਕ ਅਮਾਨਤ ਦੇ ਰੂਪ ਵਿਚ ਸਵੀਕਾਰਦੇ ਹੋਏ ਇਸ ਨੂੰ ਗ੍ਰਾਮੀਣ ਧਾਰਮਿਕ ਟੂਰਿਜਮ ਪ੍ਰੋਜੇਕਟ ਦੇ ਨਾਮ ਨਾਲ ਮੰਜੂਰ ਕੀਤਾ ਸੀ ਅਤੇ 2013-2014 ਦੇ ਬਜਟ ਵਿਚ 1 ਕਰੋੜ 50 ਲਖ਼ ਰੁਪਏ ਵਿਧਾਨ ਸਭਾ ਦੇ ਬਜਟ ਇਜਲਾਸ ਵਿਚ ਪਾਸ ਕੀਤਾ ਅਤੇ ਹੁਣ ਦੀ ਸਰਕਾਰ ਨੇ 2016-2017 ਵਿਚ 5 ਕਰੋੜ ਕਰੋੜ ਰੁਪਏ ਸਵੀਕਾਰ ਕੀਤੇ ਜਿਸ ਵਿਚ 3 ਕਰੋੜ ਰੁਪਏ ਗੁਰੂਘਰ ਬੁਢਾ ਜੋਹੜ ਸਾਹਿਬ ਦੇ ਸਾਮਣੇ ਪੈਨੋਰਮਾ ਬਣਾਉਣ ਤੇ ਖ਼ਰਚ ਕੀਤਾ ਜਾ ਰਿਹਾ ਹੈ ਅਤੇ 2 ਕਰੋੜ ਰੁਪਏ ਬੁਢਾ ਜੋਹੜ ਸਾਹਿਬ ਝੀਲ ਦੇ ਬਣਾਉਣ ਤੇ ਖ਼ਰਚ ਕੀਤਾ ਜਾਵੇਗਾ ਟੂਰਿਜਮ ਪ੍ਰੋਜੇਕਟ ਦੇ ਰੂਪ ਵਿਚ ਰਾਜਸਥਾਨ ਦੇ ਨਕਸ਼ੇ ਵਿਚ ਦਰ੍ਜ ਹੋਣ ਤੋ ਬਾਦ ਦੁਨਿਆਂ ਭਰ ਦਾ ਟੂਰਿਸਟ ਬੁਢਾ ਜੋਹੜ ਸਾਹਿਬ ਦੇ ਦਰਸ਼ਨ ਕਰਨ ਆਊਗਾ ਅਤੇ ਆਪਣਾ ਇਤਿਹਾਸ ਜਾਣੁਗਾ |
7 ਗੁਰੂਦਵਾਰਾਬੁਢਾ ਜੋਹੜ ਸਾਹਿਬ ਤੇ ਪਿਛਲੇ ਲਗਭਗ 40-45 ਤੋ ਕਬਜ਼ਾ ਚਲੇ ਆ ਰਹੇ ਪਿਤਾ ਪੁਰਖੀ ਟਰਸਟ ਨੂੰ ਭੰਗ ਕਰ ਕੇ ਇਲਾਕੇ ਦੀ ਸੰਗਤ ਦੀ 3 ਸਾਲ ਲਈ ਬਣਾਈ ਗਈ ਅਸਥਾਈ ਕਮੇੱਟੀ ਸਾਡੇ ਸੰਘਰਸ਼ਾਂ ਦੀ ਸਬ ਤੋ ਵਡੀ ਸਫਲਤਾ ਹੈ ਟਰਸਟ ਜੋ ਇਸ ਦੇ ਵਡੇ ਇਤਿਹਾਸਿਕ ਥਾਂ ਅਤੇ ਇਸ ਦੇ ਇਤਿਹਾਸ ਨੂੰ ਵਧਣ – ਫੁਲਣ ਵਿਚ ਰੁਕਾਵਟ ਪੈਦਾ ਕਰਦਾ ਸੀ
500 ਬੀਘੇ ਚ ਪਾਈ ਆਪਣੀ ਇਤਿਹਾਸਕ ਅਮਾਨਤ

Our Team