+91 9783800014
Rajasthan Sikhs Team

ਰਾਜਸਥਾਨ ਕਮੇਟੀ ਵਲੋਂ ਗੁਰੂਦਵਾਰਿਆਂ ਦੀਆਂ ਜਮੀਨਾਂ ਦੀ ਮਾਲਕੀ ਦੇਣ ਦੀ ਮੰਗ
By Baljinder Singh

ਗੁਰੂਨਾਨਕ ਦੇਵ ਜੀ ਦੇ ਨਾਮ ਸੀ ਦਸ ਹਜ਼ਾਰ ਏਕੜ ਜਮੀਨ
ਭਾਰਤ ਦੇ ਪਰਮਾਣੂ ਪਰੀਖਣ ਲਈ ਵਰਤੀ ਗਈ ਇਹ ਜਮੀਨ


ਸ੍ਰੀ ਗੰਗਾਨਗਰ/ ਜੈਸਲਮੇਰ ( ਬਲਜਿੰਦਰ ਸਿੰਘ ਮੋਰਜੰਡ)- ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਜਸਥਾਨ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਰਾਜਸਥਾਨ ਵਿਚਲੇ ਗੁਰੂਦਵਾਰਾ ਸਾਹਿਬਾਨ ਦੀਆਂ ਜਮੀਨਾਂ ਜੋਂ ਪਿਛਲੇ ਸਮੇਂ ਵਿੱਚ ਵਖੋ ਵਖਰੇ ਰਿਆਸਤ ਵਲੋ ਗੁਰੂਘਰਾਂ ਨੂੰ ਭੇਂਟ ਕੀਤੀਆਂ ਗਈਆਂ ਸਨ ਓਹ ਵਾਪਸ ਗੁਰੂਘਰਾਂ ਨੂੰ ਸੌਂਪਿਆ ਜਾਣ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਡਿਬਡੀਬਾ ਨੇ ਦੱਸਿਆ ਕਿ ਗੁਰੂਦਵਾਰਾ ਦਮਦਮਾ ਸਾਹਿਬ ਪਾਤਸ਼ਾਹੀ ਪਹਿਲੀ ਪੋਕਰਨ ਜੈਸਲਮੇਰ ਜਿੱਥੇ ਗੁਰੂਨਾਨਕ ਦੇਵ ਜੀ ਦੂਸਰੀ ਉਦਾਸੀ ਵੇਲੇ ਗਏ ਸੀ ਉਸਦੇ ਕੋਲ ਗੁਰੂਨਾਨਕ ਦੇਵ ਜੀ ਦੇ ਨਾਮ 10000 ਏਕੜ ਜਮੀਨ ਸੀ ਜੋ ਸਰਕਾਰ ਵਲੋਂ 1972 ਵਿਚ ਰਾਜ ਰਕਬਾ ਐਲਾਨ ਕਰ ਦਿੱਤਾ ਸੀ ਜਿਸ ਜਮੀਨ ਵਿਚ ਬਾਅਦ ਵਿੱਚ ਭਾਰਤ ਵਲੋ ਪਰਮਾਣੂ ਪਰੀਖਣ ਵੀ ਕੀਤੇ ਗਏ ਸੀ ਇਸ ਤਰ੍ਹਾਂ ਬੀਕਾਨੇਰ ਰਿਆਸਤ ਦੇ ਮਹਾਰਾਜਾ ਗੰਗਾ ਸਿੰਘ ਵਲੋਂ ਗੰਗਾਨਗਰ ਦੇ ਏਰੀਆ ਵਿਚ ਹਰੇਕ ਗੁਰੂਘਰ , ਮੰਦਰ , ਮਸਜਿਦ ਨੂੰ 5-10 ਬੀਘਾ ਜਮੀਨ ਦਿੱਤੀ ਗਈ ਸੀ ਜਿਸਨੂੰ ਕਿਸੇ ਥਾਂ ਪਿੰਡ ਦੀ ਕਮੇਟੀ , ਸੇਵਾਦਾਰ ਅਤੇ ਪੰਚਾੲਿਤ ਵਲੋ ਖੁਰਦ ਬੁਰਦ ਕਰ ਦਿੱਤੀ ਹੈ ਉਸ ਸੰਬੰਧ ਵਿੱਚ ਰਾਜ ਸਰਕਾਰ ਇਕ ਕਾਨੂੰਨ ਪਾਸ ਕਰੇ ਜਿਸ ਨਾਲ ਉਹ ਜਮੀਨ ਸੰਬੰਧਿਤ ਧਾਰਮਿਕ ਸਥਾਨਾਂ ਦੇ ਕੋਲ ਹੋਵੇ , ਕਬਜ਼ੇ, ਬੇਚੇ ਸਾਰੇ ਸਮਝੌਤੇ ਰੱਦ ਹੋਣ ਹਰਦੀਪ ਸਿੰਘ ਨੇ ਖੁਲਾਸਾ ਕੀਤਾ ਕਿ ਰਾਜਸਥਾਨ ਦੇ ਦੂਰ ਦੁਰਾਡੇ ਸਥਿਤ ਇਤਿਹਾਸਿਕ ਗੁਰੂਘਰਾਂ ਦੀਆਂ ਜਮੀਨਾਂ ਤੇ ਕਬਜ਼ੇ ਹੋ ਰਹੇ ਹਨ ਕਿਉਕਿ ਉਥੇ ਸਿੱਖ ਵਸੋਂ ਘਟ ਹੈ ਇਸ ਸਬੰਧੀ ਰਾਜਸਥਾਨ ਸਰਕਾਰ ਵਕਫ਼ ਬੋਰਡ ਵਾਂਗ ਸਿੱਖਾਂ ਲਈ ਵੀ ਕਾਨੂੰਨ ਪਾਸ ਕਰੇ ਓਹਨਾਂ ਨੇ ਦੱਸਿਆ ਕਿ ਸਰਕਾਰ ਵਲੋਂ ਮਸਲੇ ਨੂੰ ਪੱਕੇ ਤੌਰ ਤੇ ਹਲ ਕਰਨ ਦਾ ਵਿਸ਼ਵਾਸ ਦਵਾਇਆ ਗਿਆ ਹੈ

 Share