+91 9783800014
Rajasthan Sikhs Team

ਰਾਜਸਥਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੂਲ ਨਾਨਕਸ਼ਾਹੀ ਕੈਲੰਡਰ ਕੀਤਾ ਜਾਰੀ
By Baljinder Singh

ਬਾਬਾ ਦੀਵਾਨ ਸਿੰਘ ਦੀ ਯਾਦ ਵਿੱਚ ਸਮਾਗਮ ਹੋਇਆ ਆਯੋਜਿਤ
ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਸਿੱਖਾਂ ਦੇ ਮਸਲੇ ਹੱਲ ਕਰਨ ਵਿਚ ਨਾਕਾਮ


ਸੰਗਰਿਆ/ਸ੍ਰੀ ਗੰਗਾਨਗਰ- ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਹਾਕ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ। ਸੰਗਰਿਆ ਤਹਿਸੀਲ ਦੇ ਪਿੰਡ ਮੋਰਜੰ ਡ ਸਿੱਖਾਂ ਵਿੱਚ ਬਾਬਾ ਦੀਵਾਨ ਸਿੰਘ ਨਹਿਰਾ ਦੀ ਯਾਦ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਡਿਬਡੀਬਾ, ਦਲ ਖਾਲਸਾ ਦੇ ਬਲਕਰਨ ਸਿੰਘ, ਬਾਬਾ ਬੁੱਢਾ ਜੀ ਗਰੰਥੀ ਸਭਾ ਦੇ ਭਾਈ ਗੁਰਦੀਪ ਸਿੰਘ ਬਨਵਾਲਾ, ਗੁਰਮੇਲ ਸਿੰਘ ਨਹਿਰਾ, ਗੁਰਜੀਤ ਸਿੰਘ, ਬਾਬੂ ਸਿੰਘ ਮੋਰਜੰਡ ਅਤੇ ਹੋਰ ਸਿੱਖ ਅਗੂਆਂ ਨੇ ਜਾਰੀ ਕੀਤਾ। ਗੁਰੂਦਵਾਰਾ ਸਿੰਘ ਸਭਾ ਵਿੱਚ ਗੁਰੂ ਗਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਸਿੰਘ ਸਾਹਿਬ ਭਾਈ ਗੁਰਦੀਪ ਸਿੰਘ ਨੇ ਕਥਾ ਅਤੇ ਰਾਗੀ ਜਥਾ ਹਰਦੀਪ ਸਿੰਘ ਨੇ ਕੀਰਤਨ ਨਾਲ ਸੰਗਤ ਨੂੰ ਜੋੜਿਆ । ਇਸ ਮੌਕੇ ਬੁਲਾਰਿਆਂ ਨੇ ਬਾਬਾ ਦੀਵਾਨ ਸਿੰਘ ਜੀ ਦੇ ਜੀਵਨ ਤੋਂ ਇਲਾਵਾ ਨਾਨਕਸ਼ਾਹੀ ਕੈਲੰਡਰ ਦੀ ਮਹਤੱਤਾ ਅਤੇ ਵਰਤਮਾਨ ਵਿਚ ਸਿੱਖ ਸਮਾਜ ਵਿਚ ਚਲ ਰਹੀਆਂ ਆਪਸੀ ਵਿਰੋਧ ਬਾਰੇ ਚਾਨਣਾ ਪਾਇਆ ਇਸ ਮੌਕੇ ਪਰਿਵਾਰ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਤੋਂ ਇਲਾਵਾ ਨਿਰਭੈ ਸਿੰਘ ਗਿੱਲ ਡੱਬਵਾਲੀ, ਹਰਮੀਤ ਸਿੰਘ ਬਲਜੋਤ ਸਾਬਕਾ ਸਰਪੰਚ ਹਰੀਪੁਰਾ, ਸ਼ਰਨਦੀਪ ਸਿੰਘ ਐਡਵੋਕੇਟ ਸੁਰਿੰਦਰ ਸਿੰਘ ਸੂਚ ਦਰਸ਼ਨ ਸਿੰਘ ਭੁਪਾਲ, ਗੁਰਦੇਵ ਸਿੰਘ ਪਦਮਪੁਰ, ਜਸਵੀਰ ਸਿੰਘ 9 ਡੀ ਹਾਜ਼ਰ ਸਨ ਇਹ ਜਾਣਕਾਰੀ ਪ੍ਰੈਸ ਨੋਟ ਵਿੱਚ ਸੁੱਖ ਅੰਮ੍ਰਿਤ ਫਾਊਡੇਸ਼ਨ ਦੇ ਬਲਕਰਨ ਸਿੰਘ ਨੇ ਦਿਤੀ

 Share