+91 9783800014
Rajasthan Sikhs Team

ਰਾਜਸਥਾਨ ਦੀ ਇਤਿਹਾਸਿਕ ਬੁਢਾ ਜੋਹੜ ਝੀਲ ਦਾ ਪ੍ਰੋਜੈਕਟ ਸ਼ੁਰੂ
By Baljinder Singh

18 ਵੀ ਸਦੀ ਦੇ ਸਿੱਖ ਇਤਿਹਾਸ ਨਾਲ ਸਬੰਧਿਤ ਸੈਕੜੇ ਏਕੜ ਵਿੱਚ ਫੈਲੀ ਹੈ ਝੀਲ
ਰਾਜਸਥਾਨ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ ਸੇਵਾ


18 ਵੀ ਸਦੀ ਦੇ ਸਿੱਖ ਇਤਿਹਾਸ ਨਾਲ ਸੰਬਧਿਤ ਸਿੱਖ ਇਤਿਹਾਸ ਨਾਲ ਜੁੜੀ ਬੁਢਾ ਜੋਹੜ ਸਾਹਿਬ ਦੀ ਇਤਿਹਾਸਿਕ ਭਾਗਸਰ ਝੀਲ ਦੀ ਕਾਰਸੇਵਾ ਸ਼ੁਰੂ ਹੋ ਗਈ ਇਸ ਕਾਰਜ ਦੀ ਸੇਵਾ ਬੀਤੇ ਦਿਨੀਂ ਰਾਜਸਥਾਨ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਵਲੋਂ ਸ਼ੁਰੂ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਕਨਵੀਨਰ ਹਰਦੀਪ ਸਿੰਘ ਡਿਬਡੀਬਾ ( 9783800014 )ਨੇ ਦਸਿਆ ਕਿ ਇਸ ਝੀਲ ਦਾ ਸਬੰਧ 1740 ਦੇ ਦਹਾਕੇ ਦੇ ਸਿੱਖ ਇਤਿਹਾਸ ਨਾਲ ਸ਼ੁਰੂ ਹੁੰਦਾ ਹੈ ਜਦੋਂ ਸਿਖਾਂ ਦੇ ਸਿਰਾਂ ਦੇ ਮੁਲ ਪੈਣੇ ਸ਼ੁਰੂ ਹੋਏ ਤਾਂ ਸਿਖਾਂ ਦਾ ਇੱਕ ਜਥਾ ਜਥੇਦਾਰ ਬੁਢਾ ਸਿੰਘ ਦੀ ਅਗਵਾਈ ਵਿੱਚ ਇਸ ਜਗਾਹ ਤੇ ਆਕੇ ਰੁਕਿਆ ਸੀ ਉਸ ਸਮੇ ਰਾਜਸਥਾਨ ਦੇ ਮਾਰੂਥਲ ਵਿੱਚ ਸਿਰਫ ਇਸ ਥਾਂ ਤੇ ਹੀ ਪਾਣੀ ਦਾ ਕੁਦਰਤੀ ਸਰੋਤ ਸੀ 16 ਮੁਰੱਬਿਆਂ ਵਿੱਚ ਫੈਲੀ ਇਹ ਝੀਲ ਹੁਣ ਸਿਰਫ 200 ਏਕੜ ਦੇ ਕਰੀਬ ਰਹਿ ਗਈ ਹੈ ਇਹ ਜਮੀਨ ਰਾਜਸਥਾਨ ਸਰਕਾਰ ਵਲੋਂ ਕਿਸੇ ਜਿਮੀਦਾਰ ਨੂੰ ਐਲਾਟ ਕਰ ਦਿਤੀ ਸੀ ਹੁਣ ਉਸ ਜਮੀਨ ਨੂੰ ਖਰੀਦ ਕੇ ਇਸ ਝੀਲ ਨੂੰ ਪਰੋਜੈਕਟ ਦੇ ਤੌਰ ਤੇ ਵਿਕਸਿਤ ਕੀਤਾ ਜਾਵੇਗਾ ਜਿਸ ਵਿੱਚ ਇਸ ਝੀਲ ਦਾ ਕੁਦਰਤੀ ਦਿੱਖ ਦੇ ਨਾਲ ਨਾਲਸਿੱਖ ਟੁਰਿਸਟ ਕੇਂਦਰ , ਸਿੱਖ ਆਜਾਇਬਘਰ ,ਸਿੱਖ ਲਾਇਬ੍ਰੇਰੀ ਦੇ ਨਾਲ ਨਾਲ ਸਿੱਖ ਇਤਿਹਾਸ ਅਧਿਐਨ ਕੇਂਦਰ ਬਣਾਉਣਾ ਵੀ ਪਰੋਜੈਕਟ ਸ਼ਾਮਿਲ ਹੈ ਇਸ ਦੇ ਲਈ ਬਾਕਾਇਦਾ ਅਰਦਾਸ ਕਰਕੇ ਇਸ ਕਾਰਜ ਦੀ ਆਰੰਭਤਾਂ ਕੀਤੀ ਗਈ ਇਸ ਸਮੇ ਪਿੰਦਰ ਸਿੰਘ ਬਰਾੜ ਭਠੇ ਵਾਲੇ ਨੇ 10000 ਇੱਟਾਂ ,ਕਾਲੀਆਂ ਪਿੰਡ ਦੇ ਸਰਪੰਚ ਜੋਗਿੰਦਰ ਸਿੰਘ ਨੇ 3000 ਇੱਟਾਂ , ਇਕਬਾਲ ਸਿੰਘ 12 ਬੀਬੀ ਨੇ ਪਾਣੀ ਦੀ ਟੈਂਕੀ , ਮਾਸਟਰ ਮਹਿੰਦਰ ਸਿੰਘ ਨੇ 25 ਬੋਰੇ ਸੀਮੇਂਟ , ਸੂਰਤਗੜ੍ਹ ਦੀ ਸੰਗਤ ਨੇ 5000 ਰੁਪਏ ਸੀਮੇਂਟ ਲਈ ,5 ਬੋਰੇ ਸੀਮੇਂਟ ਨਿਹਾਲ ਸਿੰਘ ਕਰਨਪੁਰ ,15 ਬੋਰੇ ਸ਼ੀਤਲ ਸਿੰਘ ਮਨਜੀਤ ਸਿੰਘ ਅਤੇ 5 ਬੋਰੇ ਗੁਰਦੇਵ ਸਿੰਘ ਨੇ ਸੇਵਾ ਕਰਨ ਦਾ ਐਲਾਨ ਕੀਤਾ ਇਸ ਸਮੇਂ ਡਾਕਟਰ ਤੇਜ ਪ੍ਰਤਾਪ ਸਿੰਘ ਪੋਤਰਾ ਸਰਦਾਰ ਸਾਧੂ ਸਿੰਘ ਸੰਧੁ ਸਾਬਕਾ ਪ੍ਰਿੰਸੀਪਲ ਖਾਲਸਾ ਸਕੂਲ ਸ੍ਰੀ ਗੰਗਾਨਗਰ ,ਜਸਵਿੰਦਰ ਸਿੰਘ 28 ਬੀ ਬੀ , ਵਰਿੰਦਰ ਸਿੰਘ ਸਾਬਕਾ ਸਰਪੰਚ 8 ਈ ਏ ,ਰਜਿੰਦਰ ਸਿੰਘ ਸਰਪੰਚ 28 ਐਮਐਲ , ਸੇਵਕ ਜਥਾ ਬਾਬਾ ਗੁਰਪਾਲ ਸਿੰਘ ਜੀ 18 ਐਫਐਫ ,ਹਰਭਜਨ ਸਿੰਘ ,ਦੇਵੇਂਦਰ ਸਿੰਘ ,ਰਾਮ ਸਿੰਘ ,ਜਸਵੰਤ ਸਿੰਘ ,ਜਸਵੀਰ ਸਿੰਘ 9 ਡੀਡੀ ਅਤੇ ਗੁਰਜੀਤ ਸਿੰਘ ਬੈਂਸ 20 ਬੀ ਬੀ ਸਮੇਤ ਇਲਾਕੇ ਦੇ ਮੋਹਤਬਰ ਲੋਕ ਹਾਜ਼ਰ ਸਨ

 Share