+91 9783800014
Rajasthan Sikhs Team

ਹੁਣ ਰਾਜਸਥਾਨ ਵਿਚ ਵੀ  ਹੋਇਆ ਨਾਨਕ ਸ਼ਾਹ ਫ਼ਕੀਰ ਫਿਲਮ ਦਾ ਵਿਰੋਧ
By SuperAdmin

ਫਿਲਮ ਰਲੀਜ ਹੋਣ ਦੀ ਸੂਰਤ ਵਿਚ ਭੜਕਾਊ ਮਾਹੌਲ ਲਈ ਸਰਕਾਰ ਅਤੇ ਪ੍ਰਦਰਸ਼ਨ ਹੋਣਗੇ ਜਿੰਮੇਵਾਰ
ਸੰਗਰਿਆ - ਵਿਵਾਦਿਤ ਫਿਲਮ ਨਾਨਕ ਸ਼ਾਹ ਫ਼ਕੀਰ ਫਿਲਮ ਦੇ ਰਿਲੀਜ਼ ਦਾ ਰਾਜਸਥਾਨ ਵਿਚ ਵੀ ਵਿਰੋਧ ਸ਼ੁਰੂ ਹੋ ਗਿਆ ਇਸੇ ਲੜੀ ਵਿਚ ਅੱਜ ਹਨੂਮਾਨਗੜ੍ਹ ਜਿਲੇ ਦੇ ਸੰਗਰੀਆਂ ਤਹਸੀਲ ਵਿਚ ਸਿਖ ਵਫਦ ਵਲੋ ਰਾਜਸਥਾਨ ਸਿਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਬੈਨਰ ਥਲੇ ਰਾਸ਼ਟਰਪਤੀ ਦੇ ਨਾਮ ਐਸ ਡੀ ਐਮ ਸੰਗਰੀਆਂ ਨੂੰ ਮੰਗ ਪਤਰ ਦਿਤਾ ਗਿਆ


ਇਸ ਮੰਗ ਪਤਰ ਵਿਚ ਬੇਨਤੀ ਕੀਤੀ ਗਈ ਕਿ ਗੁਰਮਤਿ ਸਿੰਧਾਤਾ ਦੇ ਮਜ਼ਾਕ ਉਡਾਉਂਦੀ ਬਣੀ ਨਾਨਕ ਸ਼ਾਹ ਫ਼ਕੀਰ ਫਿਲਮ ਨੂੰ ਰਿਲੀਜ ਕਰਨ ਦੀ ਮੰਜੂਰੀ ਨਾ ਦਿਤੀ ਜਾਵੇ ਜੇਕਰ ਮੰਜੂਰੀ ਉਪਰਾਂਤ ਹਾਲਤ ਬਿਗੜਨ ਲਈ ਸਰਕਾਰ ਅਤੇ ਪ੍ਰਸ਼ਾਸ਼ਨ ਜਿਮੇਵਾਰ ਹੋਣਗੇ ਇਸ ਮੌਕੇ ਪ੍ਰੋ ਬਲਜਿੰਦਰ ਸਿੰਘ ਮੋਰਜੰਡ , ਅਜੀਤ ਸਿੰਘ ਢੋਲਨਗਰ ਜਿਲਾ ਕਨਵੀਨਰ ਰਾਜਸਥਾਨ ਸਿਖ ਗੁਰੂਦਵਾਰਾ ਪ੍ਰਬੰਧਕ ਕਮੇਟੀ , ਬਾਬੂ ਸਿੰਘ ਮੋਰਜੰਡ , ਸੁਰਿੰਦਰ ਸਿੰਘ ਕਲਸੀ ਪ੍ਰਧਾਨ ਗੁਰੂਦਵਾਰਾ ਕਮੇਟੀ ਸਿੰਘ ਸਭਾ ਸੰਗਰੀਆਂ , ਬਲਕਰਨ ਸਿੰਘ ਖੋਸਾ , ਡਾਕਟਰ ਤਰਸੇਮ ਸਿੰਘ , ਗੁਰਸਾਹਿਬ ਸਿੰਘ ਸਕਤਰ ਜਿਲਾ ਕਾਂਗਰਸ ਕਮੇਟੀ , ਰਘੁਵੀਰ ਸਿੰਘ ਨੁਕੇਰਾ , ਗੁਰਵਿੰਦਰ ਸਿੰਘ ਮਹਾਰਾਜਕਾ ਡਾਕਟਰ ਸਲਵਾਰ ਸਮੇਤ ਸਿਖ ਸੰਗਤ ਹਾਜ਼ਰ ਸੀ

 Share