+91 9783800014
Rajasthan Sikhs Team

ਇਹ  ਹੈ ਭਾਰਤ  ਦੇ ਨਵੇਂ ਨਾਗਰਿਕਤਾ ਕਾਨੂੰਨ ਦਾ ਵਡਾ ਸੱਚ

ਇਹ ਹੈ ਭਾਰਤ ਦੇ ਨਵੇਂ ਨਾਗਰਿਕਤਾ ਕਾਨੂੰਨ ਦਾ ਵਡਾ ਸੱਚ


Baljinder Singh

26-Dec-2019 at 05:57 PM
Profile

ਹਰ ਇਕ ਨੂੰ ਪ੍ਰਭਾਵਿਤ ਕਰੇਗਾ ਇਹ ਕਾਨੂੰਨ ਕਿਉਕਿ ਨਾਗਰਿਕਤਾ ਹਰੇਕ ਦੀ ਪ੍ਰਖੀ ਜਾਵੇਗੀ , ਭਵਿੱਖ ਵਿੱਚ ਇਸ ਕਾਨੂੰਨ ਨੂੰ ਭਾਜਪਾ ਅਪਣੇ ਵਿਰੋਧੀਆਂ ਲਈ ਪੋਟਾ, ਟਾਡਾ ਵਾਂਗ ਵਰਤੋ ਕਰੇਗੀ

ਐੱਨ.ਆਰ.ਸੀ ਚ ਭਾਰਤੀ ਨਾਗਰਿਕ ਸਾਬਿਤ ਨਾ ਹੋਣ ਵਾਲਿਆਂ ਦੀ ਸਾਰੀ ਜ਼ਾਇਦਾਦ ਤੇ ਬੈਂਕ ਖਾਤੇ ਜ਼ਬਤ ਹੋਣਗੇ. ਐੱਨ.ਆਰ.ਸੀ ਚ ਭਾਰਤੀ ਨਾਗਰਿਕ ਸਾਬਿਤ ਨਾ ਹੋਣ ਵਾਲਿਆਂ ਦੀ ਸਾਰੀ ਜ਼ਾਇਦਾਦ ਤੇ ਬੈਂਕ ਖਾਤੇ ਜ਼ਬਤ ਹੋਣਗੇ. Sikh voice December 26, 2019 Students protest against nrc and cab, caa Students are acting as opposition party against the government on the implementation of CAA whereas opposition party sitting in parliment has limited its confrontation to statements only. ਐੱਨ.ਆਰ.ਸੀ ਤੇ ਨਾਗਰਿਕਤਾ ਸੋਧ ਬਿੱਲ ਨੂੰ ਧਿਆਨ ਨਾਲ ਸਮਝੋ ਇਹ ਬਿੱਲ ਜੋ ਹੁਣ ਐਕਟ ਬਣਾ ਦਿੱਤਾ ਗਿਆ ਹੈ ਇਕੱਲੇ ਮੁਸਲਮਾਨਾਂ ਦੇ ਵਿਰੁੱਧ ਨਹੀਂ ਹੈ ਇਹ ਭਾਰਤ ਚ ਰਹਿੰਦੇ ਹਰੇਕ ਸ਼ਹਿਰੀ ਨੂੰ ਮੁੱਠੀ ਭਰ ਮਨੂੰਵਾਦੀ ਲੋਕਾਂ ਵੱਲੋਂ ਆਪਣਾ ਮੋਹਥਾਜ਼ ਬਣਾਉਣ ਲਈ ਇੱਕ ਬਹੁਤ ਡੂੰਘੀ ਸਾਜ਼ਿਸ਼ ਰਚੀ ਗਈ ਹੈ.ਇਸ ਕਨੂੰਨ ਦੇ ਲਾਗੂ ਹੋਣ ਤੋਂ ਬਾਅਦ ਤੁਹਾਨੂੰ ਇਹ ਸਿੱਧ ਕਰਨਾ ਪਵੇਗਾ ਕਿ ਤੁਸੀਂ ਜਾਂ ਤੁਹਾਡੇ ਵੱਡੇ-ਵਡੇਰੇ 1971 ਤੋਂ ਪਹਿਲਾਂ ਭਾਰਤ ਦੇ ਵਸਨੀਕ ਸਨ ਜਾਂ ਨਹੀਂ. ਜਿਹੜੇ ਐੱਨ.ਆਰ.ਸੀ ਚ ਖ਼ੁਦ ਨੂੰ ਭਾਰਤੀ ਨਾਗਰਿਕ ਸਾਬਿਤ ਨਾ ਕਰ ਸਕੇ, ਉਹ ਓਸੇ ਵਕ਼ਤ ਘੁਸਪੈਠੀਏ ਘੋਸ਼ਿਤ ਕਰ ਦਿੱਤੇ ਜਾਣਗੇ.ਕਿਸੇ ਕੋਲ ਇਹ ਅਧਿਕਾਰ ਵੀ ਨਹੀਂ ਹੋਵੇਗਾ ਕਿ ਉਹ ਘਰੋਂ ਜਾ ਕੇ ਆਪਣੇ ਦਸਤਾਵੇਜ਼ ਦਰੁਸਤ ਕਰ ਲਿਆਵੇ.ਕਿਸੇ ਵੀ ਵਿਅਕਤੀ ਦੇ ਦਸਤਾਵੇਜ਼ਾਂ ਚ ਜੇ ਉਸ ਦੇ ਨਾਮ ਜਾਂ ਬਜ਼ੁਰਗਾਂ ਦੇ ਨਾਮ ਵਿੱਚ ਇੱਕ ਅੱਖਰ ਦਾ ਵਾਧਾ ਘਾਟਾ ਵੀ ਨਿਕਲ ਆਇਆ ਤਾਂ ਵੀ ਉਸ ਦਸਤਾਵੇਜ਼ ਦੀ ਪ੍ਰਮਾਣਿਕਤਾ ਨਹੀਂ ਮੰਨੀ ਜਾਵੇਗੀ.ਐੱਨ.ਆਰ.ਸੀ ਅਧਿਕਾਰੀਆਂ ਵੱਲੋਂ ਤੁਹਾਡਾ ਰਿਕਾਰਡ ਥਾਣੇ ਭੇਜ ਦਿੱਤਾ ਜਾਵੇਗਾ ਜਿੱਥੋਂ ਪੁਲਸ ਅਧਿਕਾਰੀਆਂ ਵੱਲੋਂ ਤੁਹਾਨੂੰ ਥਾਣੇ ਬੁਲਾ ਕੇ ਡਿਟੈਂਸ਼ਨ ਸੈਂਟਰ ਚ ਭੇਜ ਦਿੱਤਾ ਜਾਵੇਗਾ. ਉਸ ਤੋਂ ਬਾਅਦ ਘੁਸਪੈਠੀਆ ਘੋਸ਼ਿਤ ਕੀਤੇ ਗਏ ਨਾਗਰਿਕ ਕੋਲ ਇਹ ਅਧਿਕਾਰ ਵੀ ਨਹੀਂ ਹੋਵੇਗਾ ਕਿ ਉਹ ਪੁਲਸ ਕੋਲ ਆਪਣੀ ਨਾਗਰਿਕਤਾ ਸਿੱਧ ਕਰ ਸਕੇ ਉਸ ਲਈ ਟ੍ਰਾਇਲ ਕੋਰਟ ਚ ਕੇਸ ਚੱਲੇਗਾ. ਤੁਹਾਨੂੰ ਓਥੇ ਸਾਬਿਤ ਕਰਨਾ ਪੈਣਾ ਕਿ ਤੁਸੀਂ ਭਾਰਤੀ ਨਾਗਰਿਕ ਹੋ ਜਾਂ ਨਹੀਂ. ਜਿਸ ਦਾ ਨਾਮ ਐੱਨ.ਆਰ.ਸੀ ਚ ਨਾ ਆਇਆ ਉਸ ਦੇ ਨਾਮ ਬੋਲਦੀ ਸਾਰੀ ਜ਼ਾਇਦਾਦ ਤੇ ਬੈਂਕ ਖਾਤਿਆਂ ਤੇ ਉਸ ਦਾ ਅਧਿਕਾਰ ਖ਼ਤਮ ਹੋ ਜਾਵੇਗਾ.ਉਹ ਜ਼ਾਇਦਾਦ ਸਰਕਾਰ ਆਪਣੇ ਕਬਜ਼ੇ ਚ ਲੈ ਕੇ ਕਿਸੇ ਵੀ ਵੱਡੀ ਕੰਪਨੀ ਨੂੰ ਬੋਲੀ ਲਗਵਾ ਕੇ ਦੇ ਸਕਦੀ ਹੈ.ਅਗਰ ਟ੍ਰਾਇਲ ਕੋਰਟ ਚ ਚੱਲਣ ਵਾਲੇ ਕੇਸ ਚ ਤੁਸੀਂ ਖ਼ੁਦ ਨੂੰ ਭਾਰਤੀ ਨਾਗਰਿਕ ਸਾਬਿਤ ਕਰ ਦਿੱਤਾ ਉਸ ਤੋਂ ਬਾਅਦ ਤੁਹਾਡੇ ਬੈਂਕ ਖਾਤੇ ਤੇ ਜਾਇਦਾਦ ਤੁਹਾਨੂੰ ਮੋੜੀ ਜਾ ਸਕਦੀ ਆ ਪਰ ਜੇ ਨਾ ਕਰ ਸਕੇ ਤਾਂ ਉਸ ਤੋਂ ਬਾਅਦ 6 ਸਾਲ ਤੁਹਾਨੂੰ ਭਾਰਤ ਚ ਸ਼ਰਨਾਰਥੀ ਬਣ ਕੇ ਰਹਿਣਾ ਪਵੇਗਾ. ਉਸ ਤੋਂ ਬਾਅਦ ਤੁਹਾਨੂੰ ਨਾਗਰਿਕਤਾ ਦਿੱਤੀ ਜਾਵੇਗੀ.ਐੱਨ.ਆਰ.ਸੀ ਤੇ ਨਾਗਰਿਕਤਾ ਸੋਧ ਬਿੱਲ ਲਾਗੂ ਹੋਣ ਤੋਂ ਪਹਿਲਾਂ ਇਹ ਮਿਆਦ 11 ਸਾਲ ਦੀ ਸੀ. ਦੁਨੀਆਂ ਦੇ ਭਾਰਤ ਸਮੇਤ ਸਾਰੇ ਦੇਸ਼ਾਂ ਚ ਕਿਸੇ ਦੂਜੇ ਦੇਸ਼ ਚੋਂ ਬਿਨਾਂ ਮਨਜ਼ੂਰੀ ਤੋਂ ਘੁਸਪੈਠ ਕਰਨ ਵਾਲੇ ਨੂੰ ਅਪਰਾਧੀ ਮੰਨਿਆ ਜਾਂਦਾ ਏਸੇ ਤਰ੍ਹਾਂ ਐੱਨ.ਆਰ.ਸੀ ਚ ਜਿਹੜਾ ਵੀ ਖ਼ੁਦ ਨੂੰ ਭਾਰਤੀ ਨਾਗਰਿਕ ਸਾਬਿਤ ਨਾ ਕਰ ਸਕਿਆ ਉਸ ਤੇ ਘੁਸਪੈਠ ਕਰਨ ਦੇ ਦੋਸ਼ ਚ ਕਰਵਾਈ ਕੀਤੀ ਜਾਵੇਗੀ. ਤੁਸੀਂ ਭਾਵੇਂ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਹੋਵੋ ਐੱਨ.ਆਰ.ਸੀ ਤੇ ਨਾਗਰਿਕਤਾ ਸੋਧ ਐਕਟ ਸਾਰਿਆਂ ਲਈ ਮਾਰੂ ਹੀ ਸਾਬਿਤ ਹੋਵੇਗਾ.ਜਿੰਨਾਂ ਨੂੰ ਭਾਰਤੀ ਸੰਵਿਧਾਨ ਦੇ ਐੱਸ.ਸੀ/ਐੱਸ.ਟੀ, ਓ.ਬੀ.ਸੀ ਐਕਟ ਦੇ ਤਹਿਤ ਰਾਖਵਾਂਕਰਨ(Reservation) ਵੀ ਮਿਲਿਆ ਹੋਇਆ ਹੈ ਤੁਹਾਡਾ ਉਹ ਅਧਿਕਾਰ ਘੁਸਪੈਠੀਆ ਘੋਸ਼ਿਤ ਹੋਣ ਤੋਂ ਬਾਅਦ ਖ਼ਤਮ ਹੋ ਜਾਵੇਗਾ.ਡਿਟੈਂਸ਼ਨ ਸੈਂਟਰ ਚ ਦਿਨ ਕੱਟਣ ਤੋਂ ਬਾਅਦ ਤੁਹਾਨੂੰ ਵੀ ਆਪਣਾ ਧਰਮ ਦੱਸ ਕੇ ਛੇ ਸਾਲ ਸ਼ਰਨਾਰਥੀ ਬਣ ਕੇ ਰਹਿਣਾ ਪਵੇਗਾ.ਕੁੱਲ ਮਿਲਾ ਕੇ ਇਸ ਨਵੇਂ ਕਨੂੰਨ ਤੇ ਤਹਿਤ ਮਨੂੰਵਾਦੀ ਲੋਕਾਂ ਵੱਲੋਂ ਸਿੱਖ,ਮੁਸਲਮਾਨ,ਬੋਧੀ, ਜੈਨੀ ਤੇ ਬਹੁਜਨ ਸਮਾਜ਼ ਸਾਰਿਆਂ ਨੂੰ ਆਪਣਾ ਗੁਲਾਮ ਬਣਾਇਆ ਜਾ ਰਿਹਾ ਹੈ. Sna ulla took part in kargil war but was sent to detention center because he could not prove himself as indian citizen in nrc An indian army officer Sna ulla who took part in kargil war could not prove himself an indian citizen in NRC as a result he was sent to detention center and was considered as intruder. ਤੁਹਾਨੂੰ ਇਹ ਸਾਰੀਆਂ ਗੱਲਾਂ ਅਸਾਮ ਚ ਹੋਈ ਐੱਨ.ਆਰ.ਸੀ ਦੀ ਪ੍ਰਕਿਰਿਆ ਨੂੰ ਵੇਖ ਕੇ ਦੱਸ ਰਿਹਾ. ਓਥੇ ਪਹਿਲਾਂ ਸਰਕਾਰ ਵੱਲੋਂ 1955 ਚ ਹੋਏ ਇੱਕ ਸਮਝੌਤੇ ਤਹਿਤ 2011 ਤੋਂ 2016 ਤੱਕ ਐੱਨ.ਆਰ.ਸੀ ਕਰਵਾਈ ਗਈ.ਜਿਸ ਚ 19 ਲੱਖ ਲੋਕ ਖ਼ੁਦ ਨੂੰ ਭਾਰਤੀ ਸਾਬਿਤ ਨਹੀਂ ਕਰ ਸਕੇ.19 ਲੱਖ ਵਿੱਚੋਂ 11 ਲੱਖ ਲੋਕ ਹਿੰਦੂ ਸਨ ਜਦਕਿ 3 ਲੱਖ ਲੋਕ ਮੁਸਲਮਾਨ ਨਿਕਲੇ. ਐੱਨ.ਆਰ.ਸੀ ਚ ਵੱਧ ਗਿਣਤੀ ਹਿੰਦੂਆਂ ਦੀ ਨਿਕਲਣ ਕਾਰਨ ਹੀ ਨਾਗਰਿਕਤਾ ਸੋਧ ਐਕਟ ਲਾਗੂ ਕੀਤਾ ਗਿਆ ਤਾਂ ਕਿ ਹਿੰਦੂ ਅਬਾਦੀ ਵਧਾ ਕੇ ਬੀਜੇਪੀ ਸਰਕਾਰ ਆਪਣੀ ਵੋਟ ਬੈਂਕ ਚ ਵਾਧਾ ਕਰ ਸਕੇ.ਹਿੰਦੂਆਂ ਤੇ ਬਾਕੀ ਘੱਟਗਿਣਤੀਆਂ ਨੂੰ 6 ਸਾਲ ਸ਼ਰਨਾਰਥੀ ਬਣ ਕੇ ਰਹਿਣ ਤੋਂ ਬਾਅਦ ਤਾਂ ਨਾਗਰਿਕਤਾ ਮਿਲ ਜਾਵੇਗੀ ਪਰ ਮੁਸਲਮਾਨ ਜੇ ਉਹ ਭਾਰਤੀ ਨਾਗਰਿਕ ਹੋ ਕੇ ਵੀ ਖ਼ੁਦ ਨੂੰ ਭਾਰਤੀ ਸਾਬਿਤ ਨਾ ਕਰ ਸਕਿਆ ਤਾਂ ਉਸ ਨੂੰ ਦੇਸ਼ ਚੋਂ ਕੱਢ ਕੇ ਪਾਕਿਸਤਾਨ, ਬੰਗਲਾਦੇਸ਼ ਜਾਂ ਅਫਗਾਨਿਸਤਾਨ ਭੇਜ ਦਿੱਤਾ ਜਾਵੇਗਾ ਅਸਾਮ ਚ ਭਾਰਤ ਵੱਲੋਂ ਕਾਰਗਿਲ ਦੀ ਜੰਗ ਲਡ਼ਨ ਵਾਲਾ ਸਨਾ ਉੱਲਾ ਨਾਮ ਦਾ ਫ਼ੌਜੀ ਅਫ਼ਸਰ ਅਸਾਮ ਚ ਹੋਈ ਐੱਨ.ਆਰ.ਸੀ ਚ ਖ਼ੁਦ ਨੂੰ ਭਾਰਤੀ ਨਾਗਰਿਕ ਸਾਬਿਤ ਨਹੀਂ ਕਰ ਸਕਿਆ ਇਸ ਲਈ ਉਸ ਨੂੰ ਘੁਸਪੈਠੀਆ ਤੇ ਵਿਦੇਸ਼ੀ ਕਹਿ ਕੇ ਡਿਟੈਂਸ਼ਨ ਸੈਂਟਰ ਭੇਜ ਦਿੱਤਾ ਗਿਆ, ਉਸ ਨੂੰ ਮਿਲਦੀਆਂ ਸਰਕਾਰੀ ਸਹੂਲਤਾਂ ਵੀ ਬੰਦ ਕਰ ਦਿੱਤੀਆਂ ਗਈਆਂ.ਇੱਕ ਭਾਗਯ ਬਹਾਦੁਰ ਨਾਂ ਦਾ ਫ਼ੌਜੀ ਜਿਸ ਨੇ 1962 ਚ ਚੀਨ ਖਿਲਾਫ਼ ਜੰਗ ਲੜੀ ਸੀ ਦਾ ਪਰਿਵਾਰ ਵੀ ਐੱਨ.ਆਰ.ਸੀ ਚ ਖ਼ੁਦ ਨੂੰ ਭਾਰਤੀ ਸਾਬਿਤ ਨਹੀਂ ਕਰ ਸਕਿਆ. ਡਿਟੈਂਸ਼ਨ ਸੈਂਟਰ ਕੱਟਣ ਤੋਂ ਬਾਅਦ ਅੱਜ ਉਹ ਥਾਂ ਥਾਂ ਧੱਕੇ ਖਾ ਰਿਹਾ ਹੈ. ਇਸ ਤੋਂ ਅੰਦਾਜ਼ਾ ਲਗਾ ਲਓ ਵੱਡੇ ਫ਼ੌਜੀ ਅਧਿਕਾਰੀਆਂ ਤੋਂ ਜੇ ਖ਼ੁਦ ਨੂੰ ਭਾਰਤੀ ਸਾਬਿਤ ਨਹੀਂ ਕੀਤਾ ਜਾ ਸਕਿਆ ਤਾਂ ਆਮ ਲੋਕ ਖ਼ਾਸ ਕਰ ਜੋ ਮਜ਼ਦੂਰੀ ਕਰਦੇ ਹਨ ਉਹ ਖ਼ੁਦ ਨੂੰ ਭਾਰਤੀ ਕਿਵੇਂ ਸਾਬਿਤ ਕਰਨਗੇ. ਇੱਕ ਗੱਲ ਹੋਰ ਅਗਰ ਤੁਹਾਡੇ ਪੁਰਾਣੇ ਕਾਗਜ਼ਾਂ ਚ ਤੁਹਾਡੇ ਨਾਮ ਚੋਂ ਚੋਟੀ ਮੋਟੀ ਅੱਖਰੀ ਗ਼ਲਤੀ ਵੀ ਨਿਕਲ ਆਈ ਤੁਹਾਨੂੰ ਐੱਨ.ਆਰ.ਸੀ ਚ ਸ਼ਾਮਲ ਨਹੀਂ ਕੀਤਾ ਜਾਵੇਗਾ. ਅਸਾਮ ਚ ਸਾਢੇ ਤਿੰਨ ਕਰੋੜ ਲੋਕਾਂ ਦੀ ਐੱਨ.ਆਰ.ਸੀ ਹੋਈ ਸੀ ਜਿੰਨਾਂ ਚੋਂ ਬਹੁਤ ਸਾਰੇ ਲੋਕਾਂ ਨੂੰ ਏਸੇ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ.ਨਾਮ ਦਰਜ਼ ਕਰਾਉਂਣ ਲਈ ਐੱਨ.ਆਰ.ਸੀ ਅਧਿਕਾਰੀਆਂ ਨੂੰ ਰਿਸ਼ਵਤ ਦੇਣੀ ਪੈਂਦੀ ਸੀ. ਹੁਣ ਬਾਕੀ ਸਟੇਟਾਂ ਚ ਵੀ ਐੱਨ.ਆਰ.ਸੀ ਲਾਗੂ ਹੋਣ ਨਾਲ ਰਿਸ਼ਵਤ ਬਾਜ਼ਾਰ ਗਰਮ ਹੋ ਜਾਵੇਗਾ.ਤੁਹਾਨੂੰ ਖੱਜਲ ਵੀ ਕੀਤਾ ਜਾਣਾ ਤੇ ਤੁਹਾਡਾ ਪੈਸਾ ਵੀ ਲੁੱਟਿਆ ਜਾਵੇਗਾ. ਭਾਰਤ ਦੇ ਹਰੇਕ ਸੂਬੇ ਚ ਐੱਨ.ਆਰ.ਸੀ ਕਰਾਉਂਣ ਤੇ ਪ੍ਰਤੀ ਸੂਬਾ 16000 ਕਰੋੜ ਰੁਪਈਆ ਖ਼ਰਚਾ ਆਵੇਗਾ.ਇਸ ਨਾਲ ਪਹਿਲਾਂ ਤੋਂ ਹੀ ਆਰਥਿਕ ਮੰਦੀ, ਬੇਰੋਜ਼ਗਾਰੀ, ਭੁੱਖਮਰੀ ਨਾਲ ਜੂਝ ਰਹੇ ਭਾਰਤ ਦੇ ਲੋਕਾਂ ਦਾ ਆਰਥਿਕ ਪੱਖੋਂ ਹੋਰ ਲੱਕ ਟੁੱਟ ਜਾਵੇਗਾ. ਇਹ ਬਿੱਲ ਲਿਆਉਂਣ ਦਾ ਅਸਲੀ ਮਨੋਰਥ ਭਾਰਤ ਚ ਰਹਿੰਦੀਆਂ ਘੱਟਗਿਣਤੀ ਕੌਮਾਂ ਸਮੇਤ ਹਿੰਦੂ ਧਰਮ ਦੇ ਨੀਵੇਂ ਵਰਗ ਦੇ ਲੋਕਾਂ ਨੂੰ ਆਰਥਿਕ ਪੱਖੋਂ ਉਜਾੜ ਕੇ ਉੱਚ ਸਵਰਨ ਜਾਤੀਆਂ ਦਾ ਗੁਲਾਮ ਬਣਾਉਣਾ ਹੈ. ਇਸ ਐਕਟ ਬਾਰੇ ਬਹੁਤੇ ਭਾਰਤੀਆਂ ਅਤੇ ਹਿੰਦੂਆਂ ਨੂੰ ਜਾਣਕਾਰੀ ਨਹੀਂ ਹੈ ਓਹ ਫੇਰ ਵੀ ਇਸਦਾ ਸਮਰਥਨ ਕਰ ਰਹੇ ਹਨ